Sunday, May 14, 2017

Total Eclipse - Snippet 1


Total Eclipse


A dialog between a man and a woman on Partition 


#1 ज़ख़्म 


मर्द:
क्यों पुराने ज़ख़्म कुरेद रही हो? जो ज़ख़्म भर चुके हैं उन्हें अब छोड़ दो

औरत:
यह ज़ख़्म भरे नहीं है, ना ही कभी भर सकते हैं
इन पर सिर्फ झूठ की पट्टी लगा दी गयी है
यह ढके हुए ज़ख़्म आज तक गीले हैं

पचास साल बाद अब इनसे बॉस आ रही है

मर्द:
कैसी बॉस?

औरत:
नफरत की बॉस
तब भी और आज भी इस बांस को सूँघ कर
गली मौहल्ले में दंगे फ़साद शुरू हो जाते है

और आज कल के अकल्मन्द पढ़े लिखे लोग
नए नए टुकड़े पुराने ज़ख्मों पे लगा रहे हैं

और आज कल के नेता इस बॉस को हवा दे रहे है

मर्द:
तू कह क्या रही है? कहना क्या चाहती है?

औरत:
हटाओ इन टुकड़ों को और बेझिझक देखो इन पुराने ज़ख्मों को
फिर ही
हिम्मत से इनका मरहम, दवा दारु हो सकता है
इन्हे भरा जा सकता है

मर्द:
कैसा मरहम?

औरत:
मरहम - इंसानियत का
पट्टी - समझ की

----

2 बलिदान 

मर्द:
कुछ खून ख़राबा तो होना ही था
आखिर! आज़ादी की लड़ाई बलिदान माँगती है

औरत:
वाह! आज़ादी आपकी और बर्बादी, बलिदान हमारा
यह कैसा इन्साफ है?

मर्द:
बलिदान तो सब को देना पड़ा
ज़मीन, धन, दौलत - सब तो लुट गए
सिर्फ हमारी इज़्ज़त और कौम की इज़्ज़त बच गयी

मर्द:
कैसे बची इज़्ज़त?

मर्द:
हमरी माताओं, बेटिओं और बहनों ने कुँए में छलांग मार दी
बहते दरिया में डूब गयीं
और ज़हर के फांके मार गईं
- शहीद हो गयीं
पर आँच ना आने दी इज़्ज़त पे

औरत:
किसकी इज़्ज़त पे?

मर्द:
खानदान की, कौम की

औरत:
वाह! इज़्ज़त आपकी और शहीदी हमारी
यह कैसी इंसाफ़ी है?

मर्द:
हमने नहीं कहा था की जान दे दो
हज़ारों ने खुद ही जान दे दी
मुसलमानों के हाथों लुटने से बेहतर था

औरत:
तुम मर्दों ने चूड़ियाँ पहनीं थीं?
अपने हाथों ज़हर की पुड़ियाँ बाँटी
अपने हाथों किरपान चलाईं थीं
अपनी ही औरतों पर

अपनी बुज़दिली को ढकने के लिए
औरतों की शहीदी का कफ़न काफ़ी नहीं
जितना चाहो उनकी शहीदी के गुण गाओ
बुज़दिली की शर्म
तुम्हारी आवाज़ की कंपन में अभी भी आती है
और हमेशा आती रहेगी

यह बलिदान तुम्हारी बेटियों से ज़्यादा
तुम्हारी इंसानियत का था

-----

3. सवाल 

मर्द:
देखो! आज़ादी के बाद सब सुख से संभल गए हैं
बेटे गबरू जवान हो गए हैं
और बेटियां सब विवाहित है
हिन्दू मुसलमान एक ही गली में रहते हैं

औरत:
फिर अब भी बेटियां जलती क्यूँ हैं?
अभी भी हम मुस्लमान के हाथ का क्यों नहीं खाते
अभी चाहे मुँह से दुआ सलाम तो होता है
पर रोटी और बेटी ना हम बाँटते हैं
ना ही वोह बाँटते हैं

रब्बा! यह कैसी आज़ादी है?

मर्द:
तुम्हें तो सिर्फ़ सवाल ही सूझते है
तेरे सवालों का कोई जवाब नहीं

औरत:
तुम चाहते हो की मैं सवाल भी बंद कर दूँ ?



written on
7/27/2001




#1 ਜ਼ਖ਼ਮ 


ਮਰਦ:
ਕਯੋਂ ਪਈ ਪੁਰਾਣੇ ਜ਼ਖ਼ਮ ਕੁਰੇਦਨੀ ਪਈ ਏ? ਜੋ ਜ਼ਖ਼ਮ ਭਰ ਗਏ ਨੇਂ ਉਨ੍ਹਾਂਨੂੰ ਹੁਣ ਨਾਂ ਛੇੜ

ਔਰਤ:
ਏਹ ਜ਼ਖ਼ਮ ਭਰੇ ਨਹੀਂ ਹਨ. ਕਦੇ ਵੀ ਭਰੇ ਨਹੀਂ ਸਨ
ਏਨਾ ਤੇ ਸਿਰਫ਼ ਝੂੱਠ ਦੇ ਟੋਟੇ ਪਾ ਦਿੱਤੇ ਗਏ ਸਨ
ਇੰਜ ਢੱਕੇ ਹੋਏ ਜ਼ਖ਼ਮ ਅੱਜ ਤਕ ਗਿੱਲੇ ਹਨ

ਪੰਜਾਂ ਵਰਿਆਂ ਬਾਦ ਇਹਨਾਂ ਵਿਚੋਂ ਬੋ ਪਈ ਆਉਂਦੀ ਹੈ

ਮਰਦ:
ਕਿਹੋ ਜਹੀ ਬੋ?

ਔਰਤ:
ਨਫਰਤ ਦੀ ਬੋ
ਤਦ ਵੀ  ਤੇ ਅੱਜ ਵੀ, ਇਸ ਬੋਂ ਨੂੰ ਸੁੰਘ ਕੇ
ਗਲੀ ਮੋਹਲਿਆਂ ਵਿਚ ਦੰਗੇ ਫ਼ਸਾਦ ਸ਼ੁਰੁ ਹੋ ਜਾਂਦੇ ਹਨ

ਤੇ ਅੱਜ ਕਲ ਦੇ ਅਕਲਮੰਦ ਪਡੇਲਿਖੇ ਲੋਗ
ਨਵੇ ਨਵੇ ਟੋਟੇ ਪੁਰਾਨੇ ਜ਼ਖਮਾਂ ਤੇ ਪਾ ਰਹੇ ਹਨ

ਤੇ ਅੱਜ ਕਲ ਦੇ ਨੇਤਾ ਏਸ ਬੋ ਨੂੰ ਹਵਾ ਦੇ ਰਹੇ ਹਨ

ਮਰਦ:
ਤੂ ਕਹਿ ਕੀਂ ਰਹੀਂ ਏ? ਚਾਂਹਦੀ ਕੀ ਏ?

ਔਰਤ:
ਹਟਾਓ ਇਨ ਟੋਟਿਆਂ ਨੂੰ ਤੇ ਬੇਝਿਝੱਕ ਵੇਖੋ ਇਨ ਪੁਰਾਣੇ ਜ਼ਖ਼ਮਾਂ ਨੂੰ
ਫੇਰ ਹੀ
ਹਿੰਮਤ ਨਾਲ ਇਨ੍ਹਾਂ ਦਾ ਮਰਹਮ ਤੇ ਦਵਾ ਦਾਰੂ ਹੋ ਸੱਕਦਾ ਹੈ
ਇਨ੍ਹਾਂਨੂੰ ਭਰਿਆ ਜਾ ਸੱਕਦਾ ਹੈ

ਮਰਦ:
ਕਿਹੋ ਜੇਹਾ ਮਰਹਮ ?

ਔਰਤ:
ਮਰਹਮ - ਇੰਸਾਨੀਅਤ ਦਾ
ਪੱਟੀ - ਸਮਝ ਦੀ


----


#2 ਬਲੀਦਾਨ 


ਮਰਦ:
ਕੁੱਛ ਖੂਨ ਖ਼ਰਾਬਾ ਤੇ ਹੋਣਾ ਹੀ ਸੀ
ਆਖਿਰ ! ਆਜ਼ਾਦੀ ਦੀ ਲੜਾਈ ਬਲਿਦਾਨ ਮੰਗਦੀ ਹੈ

ਔਰਤ:
ਵਾਹ! ਆਜ਼ਾਦੀ ਤੁਆਦੀ ਤੇ ਬਰਬਾਦੀ ਸਾਡੀ, ਬਲੀਦਾਨ ਸਾਡਾ
ਏ ਕਿਹੋ ਜਿਯਾ ਇਨਸਾਫ਼ ਹੈ ?

ਮਰਦ:
ਬਲੀਦਾਨ ਤੇ ਸੱਬ ਨੂੰ ਦੇਣਾ ਪਯਾ
ਜ਼ਮੀਨ, ਧੰਨ, ਦੌਲਤ - ਸਬ ਤੇ ਲੁੱਟ ਗਏ
ਸਿਰਫ ਸਾਡੀ ਇੱਜ਼ਤ, ਸਾਡੀ ਕੌਮ ਦੀ ਇੱਜ਼ਤ ਬੱਚ ਗਈ

ਔਰਤ:
ਕਿਵੇਂ ਬਚੀ ਇੱਜ਼ਤ?

ਮਰਦ:
ਸਾਡੀ ਮਾਂਵਾਂ, ਤੀਆਂ ਤੇ ਬਹਿਣਾ ਨੇਂ ਖੂ ਵਿੱਚ ਛਾਲ ਮਾਰ ਲਈ
ਵੱਗਦੇ ਦਰਿਆ ਵਿਚ ਰੁੜ ਗਈਆਂ
ਤੇ ਜ਼ਹਰ ਦੇ ਫ਼ੱਕੇ ਮਾਰ ਲਏ
- ਸ਼ਹੀਦ ਹੋ ਗਈਆਂ
ਪਰ ਆਂਚ ਨਾਂ ਆਣ ਦਿੱਤੀ ਇੱਜ਼ਤ ਤੇ

ਔਰਤ:
ਕੀਦੀ ਇੱਜ਼ਤ ਤੇ?

ਮਰਦ:
ਖ਼ਾਨਦਾਨ ਦੀ, ਕੌਮ ਦੀ

ਔਰਤ:
ਵਾਹ! ਇੱਜ਼ਤ ਤੁਆਦੀ ਤੇ ਸ਼ਹੀਦੀ ਸਾਢੀ
ਏ ਕਿਹੋ ਜਹੀ ਇੰਸਾਫ਼ੀ ਹੈ ?


ਮਰਦ:
ਅੱਸੀ ਨਹੀਂ ਸੇ ਕਿਹਾ ਕੀ ਜਾਣ ਦੇ ਦਿਓ
ਹਜ਼ਾਰਾਂ ਨੇ ਆਪੇ ਹੀ ਜਾਣ ਦੇ ਦਿੱਤੀ
ਮੁਸਲਮਾਨਾਂ ਦੇ ਹੱਥੋਂ ਲੁੱਟਣ ਤੋਂ ਤੇ ਬੇਹਤਰ ਸੀ

ਔਰਤ:
ਤੁਸੀ ਮਰਦਾਂ ਨੇ ਚੂੜੀਆਂ ਪਾਈਆਂ ਸਣ ?
ਅਪਣੇ ਹੱਥੋਂ ਜ਼ਹਰ ਦੀ ਪੂੜੀਆਂ ਵੰਡੀਆਂ
ਤੇ ਅਪਣੇ ਹੱਥੋਂ ਕਿਰਪਾਨ ਚੁਕੀਆਂ ਸਨ
ਅਨਪੀ ਹੀ ਔਰਤਾਂ ਤੇ

ਅਪਣੀ ਬੁਜ਼ਦਿਲੀ ਨੂੰ ਢੱਕਣ ਲਈ
ਔਰਤਾਂ ਦੀ ਸ਼ਹੀਦੀ ਦਾ ਕਫ਼ਨ ਕਾਫੀ ਨਹੀਂ

ਜਿਨ੍ਹਾਂ ਮਰਜ਼ੀ ਉਣਾਦੀ ਸ਼ਹੀਦੀ ਦੇ ਗੁਣ ਗਾਓ
ਬੁਜ਼ਦਿਲੀ ਦੀ ਸ਼ਰਮ
 ਤੂਆਡੀ ਆਵਾਜ਼ ਦੀ ਕੰਬਣੀ ਵਿਚ ਅਜੇ ਵੀ ਆਉਂਦੀ ਹੈ
ਤੇ ਹਮੇਸ਼ਾਂ ਆਵੇਗੀ

ਇਹ ਬਲੀਦਾਨ ਤੁਆਡੇ ਤੀਆਂ ਤੋਂ ਜ਼ਿਆਦਾ
ਤੁਆਡੇ ਇਨਸਾਨੀਯਤ ਦਾ ਸੀ

-----

#3 ਸਵਾਲ 


ਮਰਦ:
ਵੇਖ! ਆਜ਼ਾਦੀ ਦੇ ਬਾਦ ਸਬ ਸੁਖ ਨਾਲ ਸੰਭਲ ਗਏ ਨੇਂ
ਪੁੱਤਰ ਸਾਰੇ ਗਬਰੂ ਜਵਾਨ ਹੋ ਗਏ
ਤੇ ਤੀਆਂ ਵਿਆਈਆਂ ਗਈਆਂ ਨੇਂ
ਹਿੰਦੂ ਮੁਸਲਮਾਨ ਇੱਕੋ ਗਲੀ ਵਿਚ ਰਹਿੰਦੇਂ ਨੇ

ਔਰਤ:
ਤੇ ਅਜੇ ਵੀ ਤੀਆਂ ਬਲਦੀਆਂ ਕਯੋਂ ਹਨ?
ਅਜੇ ਵੀ ਅਸੀ ਮੁਸਲਮਾਨਾਂ ਦੇ ਹੱਥ ਦਾ ਕਯੋਂ ਨਹੀਂ ਖਾਂਦੇ?
ਅਜੇ ਵੀ ਭਾਵੇਂ ਮੂੰਹੋਂ ਦੁਆ ਸਲਾਮ ਤੇ ਹੁੰਦਾ ਹੈ
ਪਰ ਰੋਟੀ ਤੇ ਬੇਟੀ ਨਾਂ ਅਸੀ ਵਟਾਂਦੇ ਹਾਂ
ਨਾ ਹੀ ਉਹ ਵਟਾਂਦੇ ਹਨ

ਰੱਬਾ! ਏ ਕਿਹੋ ਜੀ ਆਜ਼ਾਦੀ ਹੈ?

ਮਰਦ:
ਤੈਂਨੂੰ ਤਾਂ ਸਿਰਫ ਸਵਾਲ ਹੀ ਚੇਤੇ ਆਉਂਦੇ ਨੇਂ
ਤੇਰੇ ਸਵਾਲਾਂ ਦਾ ਤੇ ਕੋਈ ਜਵਾਬ ਨਹੀਂ

ਔਰਤ:
ਤੁਸੀ ਚਾਹੰਦੇ ਹੋ ਕੀ ਮੈਂ ਸਵਾਲ ਵੀ ਬੰਦ ਕਰ ਦਾਂ ?


written on
7/27/2001


No comments: